Jump to Content

ਬੱਚਿਆਂ ਅਤੇ ਅੱਲ੍ਹੜਾਂ ਲਈ Family Link ਪਰਦੇਦਾਰੀ ਗਾਈਡ

ਆਪਣੀ ਉਮਰ ਚੁਣੋ

ਉਮਰ 6-8 ਸਾਲ
ਉਮਰ 9-12 ਸਾਲ
ਉਮਰ 13-17 ਸਾਲ

ਉਮਰ 6-8 ਸਾਲ

ਕੀ Google 'ਤੇ ਆਪਣੀ ਪਰਦੇਦਾਰੀ ਬਾਰੇ ਜਾਣਨਾ ਚਾਹੁੰਦੇ ਹੋ?

ਤੁਸੀਂ ਸਹੀ ਥਾਂ 'ਤੇ ਆਏ ਹੋ! ਉਹ ਸਵਾਲ ਪੜ੍ਹੋ ਜੋ ਬੱਚਿਆਂ ਵੱਲੋਂ ਸਭ ਤੋਂ ਜ਼ਿਆਦਾ ਪੁੱਛੇ ਜਾਂਦੇ ਹਨ, ਜਿਵੇਂ ਕਿ ਤੁਹਾਡੇ ਮਾਂ-ਪਿਓ ਤੁਹਾਡੀ Google ਸਮੱਗਰੀ ਵਿੱਚ ਕਿਵੇਂ ਮਦਦ ਕਰ ਸਕਦੇ ਹਨ, Google ਕਿਹੜੀ ਜਾਣਕਾਰੀ ਦੀ ਵਰਤੋਂ ਕਰਦਾ ਹੈ ਅਤੇ ਹੋਰ ਬਹੁਤ ਕੁਝ।

ਮਾਂ-ਪਿਓ, ਇਹ ਜਾਣਕਾਰੀ ਸਿਰਫ਼ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਹੋਣ ਵਾਲੀ ਉਮਰ) ਲਈ Family Link ਨਾਲ ਪ੍ਰਬੰਧਿਤ Google ਖਾਤਿਆਂ 'ਤੇ ਲਾਗੂ ਹੁੰਦੀ ਹੈ। ਹੋਰ ਵੇਰਵਿਆਂ ਲਈ, ਸਾਡਾ ਪਰਦੇਦਾਰੀ ਨੋਟਿਸ ਅਤੇ ਪਰਦੇਦਾਰੀ ਨੀਤੀ ਦੇਖੋ।

ਮੇਰੇ ਖਾਤੇ ਦਾ ਕੰਟਰੋਲ ਕਿਸਦੇ ਕੋਲ ਹੈ?

ਤੁਹਾਡੇ Google ਖਾਤੇ ਦਾ ਕੰਟਰੋਲ ਤੁਹਾਡੇ ਮਾਂ-ਪਿਓ ਕੋਲ ਹੈ। ਉਹ ਇਸਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ Family Link ਨਾਮਕ ਐਪ ਵਰਤ ਸਕਦੇ ਹਨ। ਤੁਸੀਂ ਵੱਡੇ ਹੋਣ 'ਤੇ ਆਪਣੇ ਖਾਤੇ ਦਾ ਕੰਟਰੋਲ ਲੈ ਸਕਦੇ ਹੋ।

ਤੁਹਾਡੇ ਮਾਂ-ਪਿਓ ਇਹ ਚੀਜ਼ਾਂ ਕਰ ਸਕਦੇ ਹਨ, ਜਿਵੇਂ ਕਿ:

  • ਤੁਹਾਡੇ ਖਾਤੇ ਵਿੱਚ ਸਾਈਨ-ਇਨ ਕਰਨਾ, ਤੁਹਾਡੇ ਖਾਤੇ ਦਾ ਪਾਸਵਰਡ ਬਦਲਣਾ ਜਾਂ ਆਪਣਾ ਖਾਤਾ ਮਿਟਾਉਣਾ।
  • ਤੁਹਾਡੇ ਫ਼ੋਨ ਜਾਂ ਟੈਬਲੈੱਟ ਨੂੰ ਲਾਕ ਕਰਨਾ।
  • ਇਹ ਦੇਖਣਾ ਕਿ ਤੁਹਾਡਾ ਫ਼ੋਨ ਜਾਂ ਟੈਬਲੈੱਟ ਕਿੱਥੇ ਹੈ।
  • ਇਹ ਚੁਣਨਾ ਕਿ ਤੁਸੀਂ ਕਿਹੜੀਆਂ ਐਪਾਂ ਨੂੰ ਵਰਤ ਸਕਦੇ ਹੋ।
  • ਇਹ ਦੇਖਣਾ ਕਿ ਤੁਸੀਂ ਆਪਣੀਆਂ ਐਪਾਂ ਨੂੰ ਕਿੰਨੇ ਸਮੇਂ ਤੱਕ ਵਰਤਦੇ ਹੋ।
  • Google Search, YouTube ਜਾਂ Google Play ਵਰਗੀਆਂ ਕੁਝ Google ਐਪਾਂ ਵਿੱਚ ਤੁਹਾਨੂੰ ਦਿਸਣ ਵਾਲੀਆਂ ਚੀਜ਼ਾਂ ਨੂੰ ਬਦਲਣਾ।
  • ਤੁਹਾਡੇ ਸਰਗਰਮੀ ਕੰਟਰੋਲਾਂ ਨੂੰ ਚੁਣਨਾ। (ਇਹ ਉਹ ਸੈਟਿੰਗਾਂ ਹੁੰਦੀਆਂ ਹਨ ਜੋ ਤੁਹਾਡੇ ਵੱਲੋਂ Google ਨਾਲ ਕੀਤੀ ਜਾਣ ਵਾਲੀ ਹਰੇਕ ਚੀਜ਼ ਦੀ ਜਾਣਕਾਰੀ ਨੂੰ ਰੱਖਿਅਤ ਕਰਦੀਆਂ ਹਨ।)
  • ਤੁਹਾਡੀਆਂ ਐਪਾਂ ਲਈ ਸੈਟਿੰਗਾਂ ਅਤੇ ਇਜਾਜ਼ਤਾਂ ਨੂੰ ਚੁਣਨਾ।
  • ਤੁਹਾਡੇ ਖਾਤੇ ਲਈ ਨਾਮ, ਜਨਮ ਤਾਰੀਖ ਅਤੇ ਹੋਰ ਜਾਣਕਾਰੀ।
  • ਇਹ ਚੁਣਨਾ ਕਿ ਤੁਸੀਂ Google Play ਵਰਗੇ Google ਉਤਪਾਦਾਂ ਤੋਂ ਕੀ ਡਾਊਨਲੋਡ ਕਰ ਅਤੇ ਖਰੀਦ ਸਕਦੇ ਹੋ।

Google ਕਿਵੇਂ ਅਤੇ ਕਿਉਂ ਮੇਰੀ ਜਾਣਕਾਰੀ ਵਰਤਦਾ ਹੈ?

ਅਸੀਂ ਤੁਹਾਡੇ ਜਾਂ ਤੁਹਾਡੇ ਮਾਂ-ਪਿਓ ਵੱਲੋਂ ਸਾਨੂੰ ਦਿੱਤੀ ਜਾਣਕਾਰੀ ਰੱਖਿਅਤ ਕਰ ਸਕਦੇ ਹਾਂ, ਜਿਵੇਂ ਕਿ ਤੁਹਾਡਾ ਨਾਮ ਅਤੇ ਜਨਮ ਤਾਰੀਖ। ਅਸੀਂ ਇਹ ਜਾਣਕਾਰੀ ਵੀ ਰੱਖਿਅਤ ਕਰ ਸਕਦੇ ਹਾਂ ਕਿ ਤੁਸੀਂ ਕਦੋਂ ਸਾਡੀਆਂ ਐਪਾਂ ਅਤੇ ਸਾਈਟਾਂ ਨੂੰ ਵਰਤਦੇ ਹੋ। ਅਸੀਂ ਇਸ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਮਿਹਨਤ ਕਰਦੇ ਹਾਂ ਅਤੇ ਅਸੀਂ ਇਸਦੀ ਵਰਤੋਂ ਵੱਖ-ਵੱਖ ਕਾਰਨਾਂ ਲਈ ਕਰਦੇ ਹਾਂ — ਜਿਵੇਂ ਕਿ Google ਐਪਾਂ ਅਤੇ ਸਾਈਟਾਂ ਨੂੰ ਜ਼ਿਆਦਾ ਲਾਹੇਵੰਦ ਬਣਾਉਣਾ।

ਆਪਣੇ ਮਾਂ-ਪਿਓ ਨਾਲ, ਅਜਿਹੇ ਕੁਝ ਤਰੀਕਿਆਂ ਬਾਰੇ ਹੋਰ ਜਾਣੋ ਜਿਨ੍ਹਾਂ ਲਈ ਅਸੀਂ ਤੁਹਾਡੀ ਜਾਣਕਾਰੀ ਵਰਤ ਸਕਦੇ ਹਾਂ:

  • ਸਾਡੀਆਂ ਐਪਾਂ ਅਤੇ ਸਾਈਟਾਂ ਨੂੰ ਕਾਰਜਸ਼ੀਲ ਬਣਾਉਣ ਲਈ: ਉਦਾਹਰਨ ਲਈ, ਜੇ ਤੁਸੀਂ Google Search 'ਤੇ "ਕਤੂਰੇ" ਖੋਜਦੇ ਹੋ, ਤਾਂ ਅਸੀਂ ਤੁਹਾਨੂੰ ਕਤੂਰਿਆਂ ਸੰਬੰਧੀ ਚੀਜ਼ਾਂ ਦਿਖਾਉਣ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
  • ਸਾਡੀਆਂ ਐਪਾਂ ਅਤੇ ਸਾਈਟਾਂ ਨੂੰ ਬਿਹਤਰ ਬਣਾਉਣ ਲਈ: ਉਦਾਹਰਨ ਲਈ, ਜੇ ਕੁਝ ਟੁੱਟ ਗਿਆ ਹੈ, ਤਾਂ ਅਸੀਂ ਉਸਨੂੰ ਠੀਕ ਕਰਨ ਲਈ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ।
  • Google, ਸਾਡੇ ਵਰਤੋਂਕਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ: ਅਸੀਂ ਲੋਕਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
  • ਨਵੀਆਂ ਐਪਾਂ ਅਤੇ ਸਾਈਟਾਂ ਨੂੰ ਬਣਾਉਣ ਲਈ: ਅਸੀਂ ਇਹ ਸਿੱਖਦੇ ਹਾਂ ਕਿ ਲੋਕ ਸਾਡੀਆਂ ਮੌਜੂਦਾ ਐਪਾਂ ਅਤੇ ਸਾਈਟਾਂ ਨੂੰ ਕਿਵੇਂ ਵਰਤਦੇ ਹਨ ਤਾਂ ਜੋ ਅਸੀਂ Google ਦੀਆਂ ਉਨ੍ਹਾਂ ਨਵੀਆਂ ਚੀਜ਼ਾਂ ਦਾ ਸੁਝਾਅ ਲੈ ਸਕੀਏ ਜੋ ਅਸੀਂ ਬਣਾ ਸਕਦੇ ਹਾਂ।
  • ਤੁਹਾਨੂੰ ਪਸੰਦ ਆ ਸਕਣ ਵਾਲੀਆਂ ਚੀਜ਼ਾਂ ਦਿਖਾਉਣ ਲਈ: ਉਦਾਹਰਨ ਲਈ, ਜੇ ਤੁਹਾਨੂੰ YouTube Kids 'ਤੇ ਜਾਨਵਰਾਂ ਸੰਬੰਧੀ ਵੀਡੀਓ ਦੇਖਣਾ ਪਸੰਦ ਹੈ, ਤਾਂ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਵੀਡੀਓ ਦਿਖਾ ਸਕਦੇ ਹਾਂ।
  • ਤੁਸੀਂ ਕਿਹੜੀ ਸਾਈਟ 'ਤੇ ਹੋ ਵਰਗੀਆਂ ਚੀਜ਼ਾਂ ਦੇ ਆਧਾਰ 'ਤੇ ਤੁਹਾਨੂੰ ਵਿਗਿਆਪਨ ਦਿਖਾਉਣ ਲਈ
  • ਤੁਹਾਡੇ ਨਾਲ ਸੰਚਾਰ ਕਰਨ ਲਈ: ਉਦਾਹਰਨ ਲਈ, ਅਸੀਂ ਤੁਹਾਨੂੰ ਸੁਨੇਹਾ ਭੇਜਣ ਲਈ ਤੁਹਾਡਾ ਈਮੇਲ ਪਤਾ ਵਰਤ ਸਕਦੇ ਹਾਂ। ਹਮੇਸ਼ਾਂ ਅਣਜਾਣ ਵਿਅਕਤੀ ਦੇ ਸੁਨੇਹਿਆਂ ਨੂੰ ਖੋਲ੍ਹਣ ਤੋਂ ਪਹਿਲਾਂ ਮਾਂ-ਪਿਓ ਤੋਂ ਪੁੱਛੋ।

ਕੀ ਮੇਰੇ ਵੱਲੋਂ Google ਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਕੀ ਰੱਖਿਅਤ ਕਰਨਾ ਹੈ?

ਹਾਂ, ਤੁਸੀਂ ਸਾਡੇ ਵੱਲੋਂ ਰੱਖਿਅਤ ਕੀਤੀਆਂ ਜਾਂਦੀਆਂ ਤੁਹਾਡੀਆਂ ਚੀਜ਼ਾਂ ਵਿੱਚੋਂ ਕੁਝ ਨੂੰ ਬਦਲ ਸਕਦੇ ਹੋ। ਜੇ ਤੁਸੀਂ ਸਰਗਰਮੀ ਕੰਟਰੋਲਾਂ ਵਰਗੀਆਂ ਆਪਣੀਆਂ ਕੁਝ ਪਰਦੇਦਾਰੀ ਸੈਟਿੰਗਾਂ ਬਦਲਦੇ ਹੋ, ਤਾਂ ਅਸੀਂ ਤੁਹਾਡੇ ਮਾਂ-ਪਿਓ ਨੂੰ ਦੱਸਾਂਗੇ। ਉਹ ਤੁਹਾਡੀਆਂ ਸੈਟਿੰਗਾਂ ਬਦਲਣ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ।

ਤੁਸੀਂ ਅਤੇ ਤੁਹਾਡੇ ਮਾਂ-ਪਿਓ ਕਦੇ ਵੀ ਤੁਹਾਡੀ ਅਤੇ ਤੁਹਾਡੇ Google ਖਾਤੇ ਦੀ ਕੁਝ ਜਾਣਕਾਰੀ ਦੇਖ ਅਤੇ ਉਸਦਾ ਪ੍ਰਬੰਧਨ ਕਰ ਸਕਦੇ ਹਨ।

ਕੀ Google ਕਦੇ ਮੇਰੀ ਨਿੱਜੀ ਜਾਣਕਾਰੀ ਨੂੰ ਹੋਰਾਂ ਨਾਲ ਸਾਂਝਾ ਕਰਦਾ ਹੈ?

ਕੁਝ ਕਾਰਨਾਂ ਕਰਕੇ, ਅਸੀਂ ਤੁਹਾਡੇ ਨਾਮ ਵਰਗੀ ਤੁਹਾਡੀ ਨਿੱਜੀ ਜਾਣਕਾਰੀ ਨੂੰ Google ਤੋਂ ਬਾਹਰ ਸਾਂਝਾ ਕਰ ਸਕਦੇ ਹਾਂ। ਜੇ ਅਸੀਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਅਸੀਂ ਇਸਦੀ ਸੁਰੱਖਿਆ ਨੂੰ ਪੱਕਾ ਕਰਨ ਲਈ ਕਦਮ ਚੁੱਕਦੇ ਹਾਂ।

ਅਸੀਂ ਕੁਝ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:

  • Google 'ਤੇ ਤੁਹਾਡੇ ਮਾਂ-ਪਿਓ ਅਤੇ ਪਰਿਵਾਰ ਗਰੁੱਪ ਨਾਲ
  • ਉਨ੍ਹਾਂ ਕੰਪਨੀਆਂ ਨਾਲ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ
  • ਜਦੋਂ ਤੁਹਾਡੇ ਮਾਂ-ਪਿਓ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦੇਣ
  • ਜਦੋਂ ਸਾਨੂੰ ਕਨੂੰਨੀ ਕਾਰਨਾਂ ਕਰਕੇ ਅਜਿਹਾ ਕਰਨ ਦੀ ਲੋੜ ਹੁੰਦੀ ਹੈ

ਮੇਰੇ ਵੱਲੋਂ ਆਨਲਾਈਨ ਸਾਂਝੀਆਂ ਕੀਤੀਆਂ ਚੀਜ਼ਾਂ ਨੂੰ ਹੋਰ ਕੌਣ ਦੇਖ ਸਕਦਾ ਹੈ?

ਈਮੇਲਾਂ ਜਾਂ ਫ਼ੋਟੋਆਂ ਵਰਗੀ ਕੋਈ ਵੀ ਚੀਜ਼ ਜੋ ਤੁਸੀਂ ਆਨਲਾਈਨ ਸਾਂਝੀ ਕਰਦੇ ਹੋ, ਉਸਨੂੰ ਬਹੁਤ ਸਾਰੇ ਲੋਕ ਦੇਖ ਸਕਦੇ ਹਨ। ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਚੀਜ਼ਾਂ ਨੂੰ ਸਾਂਝਾ ਕਰੋ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਹੋ। ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਮਾਂ-ਪਿਓ ਜਾਂ ਪਰਿਵਾਰਕ ਮੈਂਬਰ ਨੂੰ ਪੁੱਛੋ।

ਕੀ ਹੋਰ ਜਾਣਨਾ ਚਾਹੁੰਦੇ ਹੋ? ਆਪਣੇ ਮਾਂ-ਪਿਓ ਨੂੰ ਸਾਡੀ ਪਰਦੇਦਾਰੀ ਨੀਤੀ ਪੜ੍ਹਨ ਵਿੱਚ ਤੁਹਾਡੀ ਮਦਦ ਕਰਨ ਲਈ ਕਹੋ।

ਉਮਰ 9-12 ਸਾਲ

ਕੀ Google 'ਤੇ ਆਪਣੀ ਪਰਦੇਦਾਰੀ ਬਾਰੇ ਜਾਣਨਾ ਚਾਹੁੰਦੇ ਹੋ?

ਤੁਸੀਂ ਸਹੀ ਥਾਂ 'ਤੇ ਆਏ ਹੋ! ਇੱਥੇ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਵੱਲੋਂ ਸਾਡੀਆਂ ਐਪਾਂ ਅਤੇ ਸਾਈਟਾਂ ਦੀ ਵਰਤੋਂ ਕੀਤੇ ਜਾਣ 'ਤੇ Google ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦਾ ਅਤੇ ਵਰਤਦਾ ਹੈ। ਤੁਸੀਂ ਇਹ ਵੀ ਜਾਣੋਗੇ ਕਿ ਤੁਹਾਡੇ ਮਾਂ-ਪਿਓ ਤੁਹਾਡੇ Google ਖਾਤੇ ਅਤੇ ਡੀਵਾਈਸਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ।

ਮਾਂ-ਪਿਓ, ਇਹ ਜਾਣਕਾਰੀ ਸਿਰਫ਼ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ (ਜਾਂ ਤੁਹਾਡੇ ਦੇਸ਼ ਵਿੱਚ ਲਾਗੂ ਹੋਣ ਵਾਲੀ ਉਮਰ) ਲਈ Family Link ਨਾਲ ਪ੍ਰਬੰਧਿਤ Google ਖਾਤਿਆਂ 'ਤੇ ਲਾਗੂ ਹੁੰਦੀ ਹੈ। ਹੋਰ ਵੇਰਵਿਆਂ ਲਈ, ਸਾਡਾ ਪਰਦੇਦਾਰੀ ਨੋਟਿਸ ਅਤੇ ਪਰਦੇਦਾਰੀ ਨੀਤੀ ਦੇਖੋ।

ਮੇਰੇ ਖਾਤੇ ਦਾ ਕੰਟਰੋਲ ਕਿਸਦੇ ਕੋਲ ਹੈ?

ਫ਼ਿਲਹਾਲ, ਤੁਹਾਡੇ Google ਖਾਤੇ ਦਾ ਕੰਟਰੋਲ ਤੁਹਾਡੇ ਮਾਂ-ਪਿਓ ਕੋਲ ਹੈ। ਜਦੋਂ ਤੱਕ ਤੁਸੀਂ ਆਪਣੇ ਖਾਤੇ ਨੂੰ ਪ੍ਰਬੰਧਨ ਕਰਨ ਲਈ ਨਿਰਧਾਰਿਤ ਉਮਰ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਇਸਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ Family Link ਨਾਮਕ ਐਪ ਵਰਤ ਸਕਦੇ ਹਨ।

ਤੁਹਾਡੇ ਮਾਂ-ਪਿਓ ਇਹ ਚੀਜ਼ਾਂ ਕਰ ਸਕਦੇ ਹਨ, ਜਿਵੇਂ ਕਿ:
  • ਤੁਹਾਡੇ ਖਾਤੇ ਵਿੱਚ ਸਾਈਨ-ਇਨ ਕਰਨਾ, ਤੁਹਾਡੇ ਖਾਤੇ ਦਾ ਪਾਸਵਰਡ ਬਦਲਣਾ ਜਾਂ ਆਪਣਾ ਖਾਤਾ ਮਿਟਾਉਣਾ।
  • ਇਹ ਸੀਮਾਵਾਂ ਸੈੱਟ ਕਰਨਾ ਕਿ ਕਦੋਂ ਅਤੇ ਕਿੰਨੀ ਸਮੇਂ ਲਈ ਤੁਸੀਂ ਫ਼ੋਨ ਜਾਂ ਟੈਬਲੈੱਟ ਵਰਗੇ ਆਪਣੇ ਡੀਵਾਈਸਾਂ ਨੂੰ ਵਰਤ ਸਕਦੇ ਹੋ।
  • ਇਹ ਦੇਖਣਾ ਕਿ ਤੁਹਾਡਾ ਫ਼ੋਨ ਜਾਂ ਟੈਬਲੈੱਟ ਕਿੱਥੇ ਹੈ।
  • ਇਹ ਚੁਣਨਾ ਕਿ ਤੁਸੀਂ ਕਿਹੜੀਆਂ ਐਪਾਂ ਨੂੰ ਵਰਤ ਸਕਦੇ ਹੋ।
  • ਇਹ ਦੇਖਣਾ ਕਿ ਤੁਸੀਂ ਆਪਣੀਆਂ ਐਪਾਂ ਨੂੰ ਕਿੰਨੇ ਸਮੇਂ ਤੱਕ ਵਰਤਦੇ ਹੋ।
  • Google Search, YouTube ਜਾਂ Google Play ਵਰਗੀਆਂ ਕੁਝ Google ਐਪਾਂ ਅਤੇ ਸਾਈਟਾਂ ਲਈ ਸਮੱਗਰੀ ਸੈਟਿੰਗਾਂ ਦਾ ਪ੍ਰਬੰਧਨ ਕਰਨਾ। ਇਨ੍ਹਾਂ ਸੈਟਿੰਗਾਂ ਨਾਲ ਤੁਹਾਨੂੰ ਦਿਸਣ ਵਾਲੀਆਂ ਚੀਜ਼ਾਂ ਬਦਲ ਸਕਦੀਆਂ ਹਨ।
  • ਤੁਹਾਡੇ ਖਾਤੇ ਲਈ ਸਰਗਰਮੀ ਕੰਟਰੋਲਾਂ ਦਾ ਪ੍ਰਬੰਧਨ ਕਰਨਾ, ਜਿਵੇਂ ਕਿ YouTube ਇਤਿਹਾਸ, ਜਿਸ ਵਿੱਚ ਤੁਹਾਨੂੰ ਇਨ੍ਹਾਂ ਕੰਟਰੋਲਾਂ ਦਾ ਖੁਦ ਪ੍ਰਬੰਧਨ ਕਰਨ ਤੋਂ ਬਲਾਕ ਕਰਨਾ ਵੀ ਸ਼ਾਮਲ ਹੈ।
  • ਤੁਹਾਡੇ ਫ਼ੋਨ, ਜਾਂ ਟੈਬਲੈੱਟ 'ਤੇ ਐਪਾਂ ਲਈ ਇਜਾਜ਼ਤਾਂ ਦੀ ਸਮੀਖਿਆ ਕਰਨਾ, ਜਿਵੇਂ ਕਿ ਕੀ ਐਪਾਂ ਤੁਹਾਡੇ ਮਾਈਕ੍ਰੋਫ਼ੋਨ, ਕੈਮਰੇ ਜਾਂ ਸੰਪਰਕਾਂ ਨੂੰ ਵਰਤ ਸਕਦੀਆਂ ਹਨ ਜਾਂ ਨਹੀਂ।
  • ਤੁਹਾਡਾ ਨਾਮ, ਲਿੰਗ ਜਾਂ ਜਨਮ ਤਾਰੀਖ ਵਰਗੀ ਤੁਹਾਡੇ ਖਾਤੇ ਸੰਬੰਧੀ ਜਾਣਕਾਰੀ ਨੂੰ ਦੇਖਣਾ, ਬਦਲਣਾ ਜਾਂ ਮਿਟਾਉਣਾ।
  • Google Play ਵਰਗੀਆਂ ਕੁਝ Google ਐਪਾਂ ਅਤੇ ਸਾਈਟਾਂ ਵਿੱਚ ਤੁਹਾਡੇ ਡਾਊਨਲੋਡਾਂ ਅਤੇ ਖਰੀਦਾਂ ਨੂੰ ਮਨਜ਼ੂਰੀ ਦੇਣਾ।

Google ਕਿਵੇਂ ਅਤੇ ਕਿਉਂ ਮੇਰੀ ਜਾਣਕਾਰੀ ਵਰਤਦਾ ਹੈ?

ਜ਼ਿਆਦਾਤਰ ਸਾਈਟਾਂ ਅਤੇ ਐਪਾਂ ਦੀ ਤਰ੍ਹਾਂ, ਅਸੀਂ ਉਹ ਜਾਣਕਾਰੀ ਇਕੱਠੀ ਕਰਦੇ ਹਾਂ ਜੋ ਤੁਸੀਂ ਜਾਂ ਤੁਹਾਡੇ ਮਾਂ-ਪਿਓ ਸਾਨੂੰ ਦਿੰਦੇ ਹਨ, ਜਿਵੇਂ ਕਿ ਤੁਹਾਡਾ ਨਾਮ ਅਤੇ ਜਨਮ ਤਾਰੀਖ ਅਤੇ ਤੁਹਾਡੇ ਵੱਲੋਂ ਸਾਡੀਆਂ ਐਪਾਂ ਅਤੇ ਸਾਈਟਾਂ ਦੀ ਵਰਤੋਂ ਕਰਨ 'ਤੇ ਅਸੀਂ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਇਸ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਮਿਹਨਤ ਕਰਦੇ ਹਾਂ ਅਤੇ ਅਸੀਂ ਇਸਦੀ ਵਰਤੋਂ ਸਾਡੇ ਉਤਪਾਦਾਂ ਨੂੰ ਤੁਹਾਡੇ ਵਾਸਤੇ ਜ਼ਿਆਦਾ ਲਾਹੇਵੰਦ ਬਣਾਉਣ ਵਰਗੀਆਂ ਚੀਜ਼ਾਂ ਲਈ ਕਰਦੇ ਹਾਂ। ਉਦਾਹਰਨ ਲਈ, ਅਸੀਂ ਅੱਗੇ ਦਿੱਤੇ ਕਾਰਨਾਂ ਕਰਕੇ ਡਾਟਾ ਇਕੱਤਰ ਕਰਦੇ ਹਾਂ:
  • ਸਾਡੀਆਂ ਐਪਾਂ ਅਤੇ ਸਾਈਟਾਂ ਨੂੰ ਕਾਰਜਸ਼ੀਲ ਬਣਾਉਣ ਲਈ: ਉਦਾਹਰਨ ਲਈ, ਜੇ ਤੁਸੀਂ Google Search 'ਤੇ "ਖੇਡਾਂ" ਖੋਜਦੇ ਹੋ, ਤਾਂ ਅਸੀਂ ਤੁਹਾਨੂੰ ਖੇਡਾਂ ਸੰਬੰਧੀ ਚੀਜ਼ਾਂ ਦਿਖਾਉਣ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
  • ਸਾਡੀਆਂ ਐਪਾਂ ਅਤੇ ਸਾਈਟਾਂ ਨੂੰ ਬਿਹਤਰ ਬਣਾਉਣ ਲਈ: ਉਦਾਹਰਨ ਲਈ, ਜੇ ਕੁਝ ਟੁੱਟ ਗਿਆ ਹੈ, ਤਾਂ ਅਸੀਂ ਉਸਨੂੰ ਠੀਕ ਕਰਨ ਲਈ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ।
  • Google, ਸਾਡੇ ਵਰਤੋਂਕਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ: ਅਸੀਂ ਲੋਕਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਜਿਵੇਂ ਧੋਖਾਧੜੀ ਦਾ ਪਤਾ ਲਗਾ ਕੇ ਉਸਨੂੰ ਰੋਕਣਾ।
  • ਨਵੀਆਂ ਐਪਾਂ ਅਤੇ ਸਾਈਟਾਂ ਨੂੰ ਬਣਾਉਣ ਲਈ: ਅਸੀਂ ਇਹ ਸਿੱਖਦੇ ਹਾਂ ਕਿ ਲੋਕ ਸਾਡੀਆਂ ਮੌਜੂਦਾ ਐਪਾਂ ਅਤੇ ਸਾਈਟਾਂ ਨੂੰ ਕਿਵੇਂ ਵਰਤਦੇ ਹਨ ਤਾਂ ਜੋ ਅਸੀਂ Google ਦੇ ਉਨ੍ਹਾਂ ਨਵੇਂ ਉਤਪਾਦਾਂ ਦਾ ਸੁਝਾਅ ਲੈ ਸਕੀਏ ਜੋ ਅਸੀਂ ਬਣਾ ਸਕਦੇ ਹਾਂ।
  • ਤੁਹਾਡੇ ਲਈ ਜਾਣਕਾਰੀ ਨੂੰ ਵਿਅਕਤੀਗਤ ਬਣਾਉਣ ਲਈ, ਜਿਸਦਾ ਮਤਲਬ ਹੈ ਕਿ ਉਹ ਚੀਜ਼ਾਂ ਦਿਖਾਉਣਾ, ਜਿਨ੍ਹਾਂ ਬਾਰੇ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਪਸੰਦ ਸਕਦੀਆਂ ਹਨ। ਉਦਾਹਰਨ ਲਈ, ਜੇ ਤੁਹਾਨੂੰ YouTube Kids 'ਤੇ ਜਾਨਵਰਾਂ ਸੰਬੰਧੀ ਵੀਡੀਓ ਦੇਖਣਾ ਪਸੰਦ ਹੈ, ਤਾਂ ਅਸੀਂ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੀ ਸਿਫ਼ਾਰਸ਼ ਕਰ ਸਕਦੇ ਹਾਂ।
  • ਤੁਸੀਂ ਕਿਹੜੀ ਸਾਈਟ 'ਤੇ ਹੋ ਵਰਗੀਆਂ ਚੀਜ਼ਾਂ ਦੇ ਆਧਾਰ 'ਤੇ ਤੁਹਾਨੂੰ ਵਿਗਿਆਪਨ ਦਿਖਾਉਣ ਲਈ
  • ਤੁਹਾਡੇ ਨਾਲ ਸੰਚਾਰ ਕਰਨ ਲਈ: ਉਦਾਹਰਨ ਲਈ, ਅਸੀਂ ਸੁਰੱਖਿਆ ਸੰਬੰਧੀ ਸਮੱਸਿਆ ਦਾ ਪਤਾ ਲੱਗਣ 'ਤੇ ਤੁਹਾਨੂੰ ਸੁਨੇਹਾ ਭੇਜਣ ਲਈ ਤੁਹਾਡਾ ਈਮੇਲ ਪਤਾ ਵਰਤ ਸਕਦੇ ਹਾਂ। ਹਮੇਸ਼ਾਂ ਅਣਜਾਣ ਵਿਅਕਤੀ ਦੇ ਸੁਨੇਹਿਆਂ ਨੂੰ ਖੋਲ੍ਹਣ ਤੋਂ ਪਹਿਲਾਂ ਮਾਂ-ਪਿਓ ਤੋਂ ਪੁੱਛੋ।

ਕੀ ਮੇਰੇ ਵੱਲੋਂ Google ਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਕੀ ਰੱਖਿਅਤ ਕਰਨਾ ਹੈ?

ਹਾਂ, ਤੁਸੀਂ ਸਾਡੇ ਵੱਲੋਂ ਰੱਖਿਅਤ ਕੀਤੀਆਂ ਜਾਂਦੀਆਂ ਤੁਹਾਡੀਆਂ ਚੀਜ਼ਾਂ ਵਿੱਚੋਂ ਕੁਝ ਨੂੰ ਬਦਲ ਸਕਦੇ ਹੋ। ਉਦਾਹਰਨ ਲਈ, ਜੇ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ Google ਖਾਤੇ ਵਿੱਚ ਤੁਹਾਡਾ YouTube ਇਤਿਹਾਸ ਰੱਖਿਅਤ ਕਰੀਏ, ਤਾਂ ਤੁਸੀਂ YouTube ਇਤਿਹਾਸ ਨੂੰ ਬੰਦ ਕਰ ਸਕਦੇ ਹੋ। ਜੇ ਤੁਸੀਂ ਸਰਗਰਮੀ ਕੰਟਰੋਲਾਂ ਵਰਗੀਆਂ ਆਪਣੀਆਂ ਕੁਝ ਪਰਦੇਦਾਰੀ ਸੈਟਿੰਗਾਂ ਬਦਲਦੇ ਹੋ, ਤਾਂ ਅਸੀਂ ਤੁਹਾਡੇ ਮਾਂ-ਪਿਓ ਨੂੰ ਦੱਸਾਂਗੇ। ਉਹ ਤੁਹਾਡੀਆਂ ਸੈਟਿੰਗਾਂ ਬਦਲਣ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਨ।

ਤੁਸੀਂ ਅਤੇ ਤੁਹਾਡੇ ਮਾਂ-ਪਿਓ ਕਦੇ ਵੀ ਤੁਹਾਡੀ ਅਤੇ ਤੁਹਾਡੇ Google ਖਾਤੇ ਦੀ ਕੁਝ ਜਾਣਕਾਰੀ ਦੇਖ ਅਤੇ ਉਸਦਾ ਪ੍ਰਬੰਧਨ ਕਰ ਸਕਦੇ ਹਨ।

ਕੀ Google ਕਦੇ ਮੇਰੀ ਨਿੱਜੀ ਜਾਣਕਾਰੀ ਨੂੰ ਹੋਰਾਂ ਨਾਲ ਸਾਂਝਾ ਕਰਦਾ ਹੈ?

ਕੁਝ ਕਾਰਨਾਂ ਕਰਕੇ, ਅਸੀਂ ਤੁਹਾਡੇ ਨਾਮ ਅਤੇ ਈਮੇਲ ਪਤੇ ਵਰਗੀ ਤੁਹਾਡੀ ਨਿੱਜੀ ਜਾਣਕਾਰੀ Google ਤੋਂ ਬਾਹਰ ਸਾਂਝੀ ਕਰ ਸਕਦੇ ਹਾਂ। ਜੇ ਅਸੀਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਅਸੀਂ ਇਸਦੀ ਸੁਰੱਖਿਆ ਨੂੰ ਪੱਕਾ ਕਰਨ ਲਈ ਕਦਮ ਚੁੱਕਦੇ ਹਾਂ।

ਅਸੀਂ ਕੁਝ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:
  • Google 'ਤੇ ਤੁਹਾਡੇ ਮਾਂ-ਪਿਓ ਅਤੇ ਪਰਿਵਾਰ ਗਰੁੱਪ ਨਾਲ
  • ਉਨ੍ਹਾਂ ਕੰਪਨੀਆਂ ਨਾਲ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ
  • ਜਦੋਂ ਤੁਹਾਡੇ ਮਾਂ-ਪਿਓ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦੇਣ
  • ਜਦੋਂ ਸਾਨੂੰ ਕਨੂੰਨੀ ਕਾਰਨਾਂ ਕਰਕੇ ਅਜਿਹਾ ਕਰਨ ਦੀ ਲੋੜ ਹੁੰਦੀ ਹੈ

ਮੇਰੇ ਵੱਲੋਂ ਆਨਲਾਈਨ ਸਾਂਝੀਆਂ ਕੀਤੀਆਂ ਚੀਜ਼ਾਂ ਨੂੰ ਹੋਰ ਕੌਣ ਦੇਖ ਸਕਦਾ ਹੈ?

ਈਮੇਲਾਂ ਜਾਂ ਫ਼ੋਟੋਆਂ ਵਰਗੀ ਕੋਈ ਵੀ ਚੀਜ਼ ਜੋ ਤੁਸੀਂ ਆਨਲਾਈਨ ਸਾਂਝੀ ਕਰਦੇ ਹੋ, ਉਸਨੂੰ ਬਹੁਤ ਸਾਰੇ ਲੋਕ ਦੇਖ ਸਕਦੇ ਹਨ। ਇੱਕ ਵਾਰ ਜਦੋਂ ਕਿਸੇ ਚੀਜ਼ ਨੂੰ ਆਨਲਾਈਨ ਸਾਂਝਾ ਕਰ ਦਿੱਤਾ ਜਾਂਦਾ ਹੈ, ਤਾਂ ਇਸਨੂੰ ਹਟਾਉਣਾ ਮੁਸ਼ਕਲ ਹੋ ਸਕਦਾ ਹੈ। ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਚੀਜ਼ਾਂ ਨੂੰ ਸਾਂਝਾ ਕਰੋ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਹੋ। ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ, ਤਾਂ ਮਾਂ-ਪਿਓ ਜਾਂ ਪਰਿਵਾਰਕ ਮੈਂਬਰ ਨੂੰ ਪੁੱਛੋ।

ਕੀ ਹੋਰ ਜਾਣਨਾ ਚਾਹੁੰਦੇ ਹੋ? ਆਪਣੇ ਮਾਂ-ਪਿਓ ਨੂੰ ਸਾਡੀ ਪਰਦੇਦਾਰੀ ਨੀਤੀ ਪੜ੍ਹਨ ਵਿੱਚ ਤੁਹਾਡੀ ਮਦਦ ਕਰਨ ਲਈ ਕਹੋ।

ਉਮਰ 13-17 ਸਾਲ

ਕੀ Google 'ਤੇ ਆਪਣੀ ਪਰਦੇਦਾਰੀ ਬਾਰੇ ਜਾਣਨਾ ਚਾਹੁੰਦੇ ਹੋ?

ਇੱਥੇ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਵੱਲੋਂ ਸਾਡੀਆਂ ਐਪਾਂ ਅਤੇ ਸਾਈਟਾਂ ਦੀ ਵਰਤੋਂ ਕੀਤੇ ਜਾਣ 'ਤੇ Google ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦਾ ਅਤੇ ਵਰਤਦਾ ਹੈ। ਤੁਸੀਂ ਇਹ ਵੀ ਜਾਣੋਗੇ ਕਿ ਤੁਹਾਡੇ ਮਾਂ-ਪਿਓ ਤੁਹਾਡੇ Google ਖਾਤੇ ਅਤੇ ਡੀਵਾਈਸਾਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ।

ਇਹ ਜਾਣਕਾਰੀ ਸਿਰਫ਼ ਉਨ੍ਹਾਂ ਬੱਚਿਆਂ ਅਤੇ ਅੱਲ੍ਹੜਾਂ ਲਈ Family Link ਨਾਲ ਪ੍ਰਬੰਧਿਤ Google ਖਾਤਿਆਂ 'ਤੇ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਉਮਰ ਖਾਤੇ ਦਾ ਪ੍ਰਬੰਧਨ ਕਰਨ ਲਈ ਨਿਰਧਾਰਿਤ ਉਮਰ ਤੋਂ ਘੱਟ ਹੈ। ਹੋਰ ਜਾਣਕਾਰੀ ਲਈ, ਸਾਡਾ ਪਰਦੇਦਾਰੀ ਨੋਟਿਸ ਅਤੇ ਪਰਦੇਦਾਰੀ ਨੀਤੀ ਦੇਖੋ।

ਕੀ ਮੇਰੇ ਮਾਂ-ਪਿਓ ਮੇਰੇ ਖਾਤੇ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦੇ ਹਨ?

ਤੁਹਾਡੇ ਮਾਂ-ਪਿਓ ਤੁਹਾਡੇ Google ਖਾਤਿਆਂ ਦੇ ਪਹਿਲੂਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਲਈ Family Link ਨਾਮਕ ਐਪ ਵਰਤ ਸਕਦੇ ਹਨ। ਤੁਹਾਡੇ ਡੀਵਾਈਸ ਦੇ ਆਧਾਰ 'ਤੇ, ਉਹ ਇਹ ਚੀਜ਼ਾਂ ਕਰ ਸਕਦੇ ਹਨ, ਜਿਵੇਂ ਕਿ:

  • ਤੁਹਾਡੇ ਖਾਤੇ ਵਿੱਚ ਸਾਈਨ-ਇਨ ਕਰਨਾ, ਤੁਹਾਡੇ ਖਾਤੇ ਦਾ ਪਾਸਵਰਡ ਬਦਲਣਾ ਜਾਂ ਆਪਣਾ ਖਾਤਾ ਮਿਟਾਉਣਾ।
  • ਇਹ ਸੀਮਾਵਾਂ ਸੈੱਟ ਕਰਨਾ ਕਿ ਕਦੋਂ ਅਤੇ ਕਿੰਨੀ ਸਮੇਂ ਲਈ ਤੁਸੀਂ ਆਪਣੇ ਡੀਵਾਈਸਾਂ ਨੂੰ ਵਰਤ ਸਕਦੇ ਹੋ।
  • ਤੁਹਾਡੇ ਸਾਈਨ-ਇਨ ਕੀਤੇ ਅਤੇ ਸਰਗਰਮ ਡੀਵਾਈਸਾਂ ਦਾ ਟਿਕਾਣਾ ਦੇਖਣਾ।
  • ਤੁਹਾਡੀਆਂ ਐਪਾਂ ਦਾ ਪ੍ਰਬੰਧਨ ਕਰਨਾ ਅਤੇ ਇਹ ਦੇਖਣਾ ਕਿ ਤੁਸੀਂ ਉਨ੍ਹਾਂ ਨੂੰ ਕਿੰਨੇ ਸਮੇਂ ਲਈ ਵਰਤਦੇ ਹੋ।
  • Google Search, YouTube ਜਾਂ Google Play ਵਰਗੀਆਂ ਕੁਝ Google ਐਪਾਂ ਅਤੇ ਸਾਈਟਾਂ ਲਈ ਸਮੱਗਰੀ ਸੈਟਿੰਗਾਂ ਦਾ ਪ੍ਰਬੰਧਨ ਕਰਨਾ। ਇਨ੍ਹਾਂ ਸੈਟਿੰਗਾਂ ਨਾਲ ਤੁਹਾਨੂੰ ਦਿਸਣ ਵਾਲੀਆਂ ਚੀਜ਼ਾਂ ਬਦਲ ਸਕਦੀਆਂ ਹਨ।
  • ਤੁਹਾਡੇ ਖਾਤੇ ਲਈ ਸਰਗਰਮੀ ਕੰਟਰੋਲਾਂ ਦਾ ਪ੍ਰਬੰਧਨ ਕਰਨਾ, ਜਿਵੇਂ ਕਿ YouTube ਇਤਿਹਾਸ, ਜਿਸ ਵਿੱਚ ਤੁਹਾਨੂੰ ਇਨ੍ਹਾਂ ਕੰਟਰੋਲਾਂ ਦਾ ਖੁਦ ਪ੍ਰਬੰਧਨ ਕਰਨ ਤੋਂ ਬਲਾਕ ਕਰਨਾ ਵੀ ਸ਼ਾਮਲ ਹੈ।
  • ਤੁਹਾਡੇ ਡੀਵਾਈਸ 'ਤੇ ਐਪਾਂ ਲਈ ਇਜਾਜ਼ਤਾਂ ਦੀ ਸਮੀਖਿਆ ਕਰਨਾ, ਜਿਵੇਂ ਕਿ ਕੀ ਐਪਾਂ ਤੁਹਾਡੇ ਮਾਈਕ੍ਰੋਫ਼ੋਨ, ਕੈਮਰੇ ਜਾਂ ਸੰਪਰਕਾਂ ਨੂੰ ਵਰਤ ਸਕਦੀਆਂ ਹਨ ਜਾਂ ਨਹੀਂ।
  • ਤੁਹਾਡਾ ਨਾਮ, ਲਿੰਗ ਜਾਂ ਜਨਮ ਤਾਰੀਖ ਵਰਗੀ ਤੁਹਾਡੇ ਖਾਤੇ ਸੰਬੰਧੀ ਜਾਣਕਾਰੀ ਨੂੰ ਦੇਖਣਾ, ਬਦਲਣਾ ਜਾਂ ਮਿਟਾਉਣਾ।
  • Google Play ਵਰਗੀਆਂ ਕੁਝ Google ਐਪਾਂ ਅਤੇ ਸਾਈਟਾਂ ਵਿੱਚ ਤੁਹਾਡੇ ਡਾਊਨਲੋਡਾਂ ਅਤੇ ਖਰੀਦਾਂ ਨੂੰ ਮਨਜ਼ੂਰੀ ਦੇਣਾ।

Google ਕਿਵੇਂ ਅਤੇ ਕਿਉਂ ਮੇਰੀ ਜਾਣਕਾਰੀ ਇਕੱਤਰ ਕਰਦਾ ਅਤੇ ਵਰਤਦਾ ਹੈ?

ਜ਼ਿਆਦਾਤਰ ਸਾਈਟਾਂ ਅਤੇ ਐਪਾਂ ਦੀ ਤਰ੍ਹਾਂ, ਅਸੀਂ ਉਹ ਜਾਣਕਾਰੀ ਇਕੱਠੀ ਕਰਦੇ ਹਾਂ ਜੋ ਤੁਸੀਂ ਜਾਂ ਤੁਹਾਡੇ ਮਾਂ-ਪਿਓ ਸਾਨੂੰ ਦਿੰਦੇ ਹਨ, ਜਿਵੇਂ ਕਿ ਤੁਹਾਡਾ ਨਾਮ ਅਤੇ ਜਨਮ ਤਾਰੀਖ ਅਤੇ ਤੁਹਾਡੇ ਵੱਲੋਂ ਸਾਡੀਆਂ ਐਪਾਂ ਅਤੇ ਸਾਈਟਾਂ ਦੀ ਵਰਤੋਂ ਕਰਨ 'ਤੇ ਅਸੀਂ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਇਸ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਮਿਹਨਤ ਕਰਦੇ ਹਾਂ ਅਤੇ ਅਸੀਂ ਇਸਦੀ ਵਰਤੋਂ ਸਾਡੇ ਉਤਪਾਦਾਂ ਨੂੰ ਤੁਹਾਡੇ ਵਾਸਤੇ ਜ਼ਿਆਦਾ ਲਾਹੇਵੰਦ ਬਣਾਉਣ ਵਰਗੀਆਂ ਚੀਜ਼ਾਂ ਲਈ ਕਰਦੇ ਹਾਂ। ਉਦਾਹਰਨ ਲਈ, ਅਸੀਂ ਅੱਗੇ ਦਿੱਤੇ ਕਾਰਨਾਂ ਕਰਕੇ ਡਾਟਾ ਇਕੱਤਰ ਕਰਦੇ ਹਾਂ:

  • Google, ਸਾਡੇ ਵਰਤੋਂਕਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ: ਅਸੀਂ ਲੋਕਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਡਾਟੇ ਦੀ ਵਰਤੋਂ ਕਰਦੇ ਹਾਂ, ਜਿਵੇਂ ਧੋਖਾਧੜੀ ਦਾ ਪਤਾ ਲਗਾ ਕੇ ਉਸਨੂੰ ਰੋਕਣਾ।
  • ਸਾਡੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ: ਅਸੀਂ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਾਟੇ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਨਤੀਜੇ ਮੁਹੱਈਆ ਕਰਵਾਉਣ ਲਈ ਤੁਹਾਡੇ ਵੱਲੋਂ ਖੋਜੇ ਸ਼ਬਦਾਂ 'ਤੇ ਪ੍ਰਕਿਰਿਆ ਕਰਨਾ।
  • ਸਾਡੀਆਂ ਸੇਵਾਵਾਂ ਨੂੰ ਬਰਕਰਾਰ ਰੱਖਣ ਅਤੇ ਬਿਹਤਰ ਬਣਾਉਣ ਲਈ: ਉਦਾਹਰਨ ਲਈ, ਅਸੀਂ ਇਹ ਟਰੈਕ ਕਰ ਸਕਦੇ ਹਾਂ ਕਿ ਕਦੋਂ ਸਾਡੇ ਉਤਪਾਦਾਂ ਨੇ ਮੁਕੱਰਰ ਸਮੇਂ ਮੁਤਾਬਕ ਕੰਮ ਕਰਨਾ ਬੰਦ ਕੀਤਾ। ਅਤੇ ਕਿਹੜੇ ਖੋਜ ਸ਼ਬਦ ਅਕਸਰ ਗਲਤ ਲਿਖੇ ਜਾਂਦੇ ਹਨ ਉਨ੍ਹਾਂ ਬਾਰੇ ਸਮਝਣ ਨਾਲ, ਸਾਨੂੰ ਸਾਡੀਆਂ ਸਾਰੀਆਂ ਸੇਵਾਵਾਂ ਵਿਚਾਲੇ ਸ਼ਬਦ-ਜੋੜ ਜਾਂਚ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
  • ਨਵੀਆਂ ਸੇਵਾਵਾਂ ਦਾ ਵਿਕਾਸ ਕਰਨ ਲਈ: ਡਾਟੇ ਨਾਲ ਸਾਨੂੰ ਨਵੀਆਂ ਸੇਵਾਵਾਂ ਦਾ ਵਿਕਾਸ ਕਰਨ ਵਿੱਚ ਮਦਦ ਮਿਲਦੀ ਹੈ। ਉਦਾਹਰਨ ਲਈ, ਫ਼ੋਟੋਆਂ ਲਈ ਬਣੀ Google ਦੀ ਪਹਿਲੀ ਐਪ ਵਿੱਚ ਲੋਕਾਂ ਦੇ ਫ਼ੋਟੋਆਂ ਨੂੰ ਵਿਵਸਥਿਤ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਸਾਨੂੰ Google Photos ਨੂੰ ਡਿਜ਼ਾਈਨ ਅਤੇ ਲਾਂਚ ਕਰਨ ਵਿੱਚ ਸਾਨੂੰ ਮਦਦ ਮਿਲੀ।
  • ਸਮੱਗਰੀ ਨੂੰ ਵਿਅਕਤੀਗਤ ਬਣਾਉਣ ਲਈ, ਜਿਸਦਾ ਮਤਲਬ ਹੈ ਕਿ ਉਹ ਚੀਜ਼ਾਂ ਦਿਖਾਉਣਾ, ਜਿਨ੍ਹਾਂ ਬਾਰੇ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਪਸੰਦ ਸਕਦੀਆਂ ਹਨ। ਉਦਾਹਰਨ ਲਈ, ਜੇ ਤੁਹਾਨੂੰ YouTube 'ਤੇ ਖੇਡਾਂ ਸੰਬੰਧੀ ਵੀਡੀਓ ਦੇਖਣਾ ਪਸੰਦ ਹੈ, ਤਾਂ ਅਸੀਂ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੀ ਸਿਫ਼ਾਰਸ਼ ਕਰ ਸਕਦੇ ਹਾਂ।
  • ਤੁਸੀਂ ਕਿਹੜੀ ਸਾਈਟ 'ਤੇ ਹੋ, ਤੁਸੀਂ ਕਿਹੜੇ ਖੋਜ ਸ਼ਬਦ ਦਾਖਲ ਕੀਤੇ ਹਨ ਜਾਂ ਤੁਹਾਡੇ ਸ਼ਹਿਰ ਅਤੇ ਰਾਜ ਦੇ ਨਾਮ ਵਰਗੀ ਜਾਣਕਾਰੀ ਦੇ ਆਧਾਰ 'ਤੇ ਤੁਹਾਨੂੰ ਵਿਗਿਆਪਨ ਦਿਖਾਉਣ ਲਈ
  • ਕਾਰਗੁਜ਼ਾਰੀ ਮਾਪਣ ਲਈ: ਅਸੀਂ ਕਾਰਗੁਜ਼ਾਰੀ ਮਾਪਣ ਅਤੇ ਸਾਡੀਆਂ ਸੇਵਾਵਾਂ ਨੂੰ ਵਰਤੇ ਜਾਣ ਦਾ ਤਰੀਕਾ ਸਮਝਣ ਲਈ ਡਾਟੇ ਦੀ ਵਰਤੋਂ ਕਰਦੇ ਹਾਂ।
  • ਤੁਹਾਡੇ ਨਾਲ ਸੰਚਾਰ ਕਰਨ ਲਈ: ਉਦਾਹਰਨ ਲਈ, ਅਸੀਂ ਸ਼ੱਕੀ ਸਰਗਰਮੀ ਦਾ ਪਤਾ ਲੱਗਣ 'ਤੇ ਤੁਹਾਨੂੰ ਸੂਚਨਾ ਭੇਜਣ ਲਈ ਤੁਹਾਡਾ ਈਮੇਲ ਪਤਾ ਵਰਤ ਸਕਦੇ ਹਾਂ।

ਮੇਰੇ ਵੱਲੋਂ ਇਹ ਫ਼ੈਸਲਾ ਕਿਵੇਂ ਲਿਆ ਜਾ ਸਕਦਾ ਹੈ ਕਿ Google ਕੀ ਰੱਖਿਅਤ ਕਰੇ?

ਆਪਣੀਆਂ ਸੈਟਿੰਗਾਂ ਨਾਲ, ਤੁਸੀਂ ਸਾਡੇ ਵੱਲੋਂ ਇਕੱਤਰ ਕੀਤੇ ਜਾਣ ਵਾਲੇ ਡਾਟੇ ਅਤੇ ਉਸ ਡਾਟੇ ਨੂੰ ਵਰਤਣ ਦੇ ਤਰੀਕੇ ਨੂੰ ਸੀਮਤ ਕਰ ਸਕਦੇ ਹੋ। ਉਦਾਹਰਨ ਲਈ, ਜੇ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੇ Google ਖਾਤੇ ਵਿੱਚ ਤੁਹਾਡਾ YouTube ਇਤਿਹਾਸ ਰੱਖਿਅਤ ਕਰੀਏ, ਤਾਂ ਤੁਸੀਂ YouTube ਇਤਿਹਾਸ ਨੂੰ ਬੰਦ ਕਰ ਸਕਦੇ ਹੋ। ਜੇ ਤੁਸੀਂ ਆਪਣੇ ਸਰਗਰਮੀ ਕੰਟਰੋਲ ਬਦਲਦੇ ਹੋ, ਤਾਂ ਤੁਹਾਡੇ ਮਾਂ-ਪਿਓ ਨੂੰ ਸੂਚਿਤ ਕੀਤਾ ਜਾਵੇਗਾ। ਆਪਣੀਆਂ ਪਰਦੇਦਾਰੀ ਸੈਟਿੰਗਾਂ ਬਾਰੇ ਹੋਰ ਜਾਣੋ

ਤੁਸੀਂ ਕਦੇ ਵੀ ਤੁਹਾਡੀ ਅਤੇ ਤੁਹਾਡੇ Google ਖਾਤੇ ਦੀ ਕੁਝ ਜਾਣਕਾਰੀ ਦੇਖ ਅਤੇ ਉਸਦਾ ਪ੍ਰਬੰਧਨ ਕਰ ਸਕਦੇ ਹੋ।

ਕੀ Google ਕਦੇ ਮੇਰੀ ਨਿੱਜੀ ਜਾਣਕਾਰੀ ਨੂੰ ਹੋਰਾਂ ਨਾਲ ਸਾਂਝਾ ਕਰਦਾ ਹੈ?

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ Google ਤੋਂ ਬਾਹਰ ਦੀਆਂ ਕੰਪਨੀਆਂ, ਸੰਸਥਾਵਾਂ ਜਾਂ ਲੋਕਾਂ ਨਾਲ ਸਾਂਝਾ ਨਹੀਂ ਕਰਦੇ ਹਾਂ, ਬਸ ਕੁਝ ਸਥਿਤੀਆਂ ਨੂੰ ਛੱਡ ਕੇ, ਜਿਵੇਂ ਕਿ ਜਦੋਂ ਸਾਨੂੰ ਕਨੂੰਨੀ ਤੌਰ 'ਤੇ ਇਸਦੀ ਲੋੜ ਪੈਂਦੀ ਹੈ। ਜੇ ਅਸੀਂ ਇਹ ਜਾਣਕਾਰੀ ਸਾਂਝੀ ਕਰਦੇ ਹਾਂ, ਤਾਂ ਅਸੀਂ ਇਸਦੀ ਸੁਰੱਖਿਆ ਨੂੰ ਪੱਕਾ ਕਰਨ ਲਈ ਕਦਮ ਚੁੱਕਦੇ ਹਾਂ।

ਅਸੀਂ ਕੁਝ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:

  • Google 'ਤੇ ਤੁਹਾਡੇ ਮਾਂ-ਪਿਓ ਅਤੇ ਪਰਿਵਾਰ ਗਰੁੱਪ ਨਾਲ।
  • ​​ਜਦੋਂ ਤੁਸੀਂ ਅਤੇ ਤੁਹਾਡੇ ਮਾਂ-ਪਿਓ ਸਾਨੂੰ ਇਜਾਜ਼ਤ ਦਿੰਦੇ ਹਨ ਜਾਂ ਕਨੂੰਨੀ ਕਾਰਨਾਂ ਕਰਕੇ। ਅਸੀਂ ਨਿੱਜੀ ਜਾਣਕਾਰੀ ਨੂੰ Google ਤੋਂ ਬਾਹਰ ਸਾਂਝਾ ਕਰਾਂਗੇ ਜੇ ਸਾਨੂੰ ਲੱਗੇਗਾ ਕਿ ਇਸਨੂੰ ਮੁਹੱਈਆ ਕਰਵਾਉਣਾ ਅੱਗੇ ਦਿੱਤੇ ਕਾਰਨਾਂ ਕਰਕੇ ਜ਼ਰੂਰੀ ਹੋ ਸਕਦਾ ਹੈ:
    • ਕਿਸੇ ਵੀ ਲਾਗੂ ਹੋਣ ਵਾਲੇ ਕਨੂੰਨ, ਨਿਯਮ, ਕਨੂੰਨੀ ਪ੍ਰਕਿਰਿਆ ਜਾਂ ਲਾਗੂ ਕਰਨਯੋਗ ਸਰਕਾਰੀ ਬੇਨਤੀ ਨੂੰ ਪੂਰਾ ਕਰਨਾ।
    • ਸੰਭਾਵੀ ਉਲੰਘਣਾਵਾਂ ਦੀ ਜਾਂਚ-ਪੜਤਾਲ ਕਰਨ ਸਮੇਤ, ਲਾਗੂ ਹੋਣ ਵਾਲੇ ਸੇਵਾ ਦੇ ਨਿਯਮਾਂ ਨੂੰ ਲਾਗੂ ਕਰਨਾ।
    • ਧੋਖਾਧੜੀ, ਸੁਰੱਖਿਆ ਜਾਂ ਤਕਨੀਕੀ ਸਮੱਸਿਆਵਾਂ ਦਾ ਪਤਾ ਲਗਾਉਣਾ, ਉਨ੍ਹਾਂ ਨੂੰ ਰੋਕਣਾ ਜਾਂ ਉਂਝ ਉਨ੍ਹਾਂ ਵੱਲ ਧਿਆਨ ਦੇਣਾ।
    • ਕਨੂੰਨ ਮੁਤਾਬਕ ਲੋੜੀਂਦਾ ਜਾਂ ਆਗਿਆ ਹੋਣ 'ਤੇ, Google, ਸਾਡੇ ਵਰਤੋਂਕਾਰਾਂ ਜਾਂ ਜਨਤਾ ਦੇ ਅਧਿਕਾਰਾਂ, ਸੰਪਤੀ ਜਾਂ ਸੁਰੱਖਿਆ ਨੂੰ ਨੁਕਸਾਨ ਤੋਂ ਬਚਾਉਣਾ।
  • ਬਾਹਰੀ ਪ੍ਰਕਿਰਿਆ ਲਈ। ਅਸੀਂ ਉਨ੍ਹਾਂ ਕੰਪਨੀਆਂ ਨੂੰ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਾਂ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ ਤਾਂ ਜੋ ਉਹ ਸਾਡੇ ਵੱਲੋਂ ਉਨ੍ਹਾਂ ਨੂੰ ਮਿਲੀਆਂ ਹਿਦਾਇਤਾਂ ਦੇ ਆਧਾਰ 'ਤੇ ਡਾਟੇ 'ਤੇ ਪ੍ਰਕਿਰਿਆ ਕਰ ਸਕਣ। ਉਦਾਹਰਨ ਲਈ, ਅਸੀਂ ਗਾਹਕ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਮਦਦ ਲੈਣ ਲਈ ਬਾਹਰੀ ਕੰਪਨੀਆਂ ਦੀ ਵਰਤੋਂ ਕਰਦੇ ਹਾਂ ਅਤੇ ਸਾਨੂੰ ਵਰਤੋਂਕਾਰਾਂ ਦੇ ਜਵਾਬ ਦੇਣ ਲਈ ਉਸ ਕੰਪਨੀ ਨਾਲ ਨਿੱਜੀ ਜਾਣਕਾਰੀ ਸਾਂਝੀ ਕਰਨੀ ਹੁੰਦੀ ਹੈ।

ਫ਼ੋਟੋਆਂ, ਈਮੇਲ ਅਤੇ ਦਸਤਾਵੇਜ਼ ਵਰਗੀਆਂ ਮੇਰੇ ਵੱਲੋਂ ਸਾਂਝੀਆਂ ਕੀਤੀਆਂ ਚੀਜ਼ਾਂ ਨੂੰ ਹੋਰ ਕੌਣ ਦੇਖ ਸਕਦਾ ਹੈ?

ਤੁਸੀਂ ਆਪਣੀਆਂ ਵਰਤੋਂ ਵਾਲੀਆਂ Google ਐਪਾਂ ਅਤੇ ਸਾਈਟਾਂ 'ਤੇ ਹੋਰ ਲੋਕਾਂ ਨਾਲ ਖਾਸ ਸਮੱਗਰੀ ਸਾਂਝੀ ਕਰਨ ਦੀ ਚੋਣ ਕਰ ਸਕਦੇ ਹੋ।

ਇਹ ਨਾ ਭੁੱਲੋ ਕਿ ਜਦੋਂ ਤੁਸੀਂ ਸਮੱਗਰੀ ਨੂੰ ਸਾਂਝਾ ਕਰਦੇ ਹੋ, ਤਾਂ ਹੋਰ ਲੋਕਾਂ ਵੱਲੋਂ ਇਸਨੂੰ ਮੁੜ-ਸਾਂਝਾ ਕੀਤੇ ਜਾਣ ਦੀ ਸੰਭਾਵਨਾ ਹੁੰਦੀ ਹੈ, ਇੱਥੋਂ ਤੱਕ ਕਿ Google ਤੋਂ ਬਾਹਰ ਦੀਆਂ ਐਪਾਂ ਅਤੇ ਸਾਈਟਾਂ 'ਤੇ ਵੀ।

ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਤੋਂ ਆਪਣੀ ਸਮੱਗਰੀ ਮਿਟਾ ਸਕਦੇ ਹੋ, ਪਰ ਇਸ ਨਾਲ ਉਹ ਕਾਪੀਆਂ ਨਹੀਂ ਮਿਟਣਗੀਆਂ ਜੋ ਤੁਸੀਂ ਪਹਿਲਾਂ ਹੀ ਸਾਂਝੀਆਂ ਕਰ ਚੁੱਕੇ ਹੋ।

ਜੋ ਵੀ ਤੁਸੀਂ ਸਾਂਝਾ ਕਰਦੇ ਹੋ ਉਸ ਬਾਰੇ ਸੋਚ-ਵਿਚਾਰ ਕਰੋ ਅਤੇ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਸਾਂਝਾ ਕਰੋ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਹੋ।

ਇਨ੍ਹਾਂ ਵਿਸ਼ਿਆਂ ਬਾਰੇ ਹੋਰ ਜਾਣਨ ਲਈ, ਤੁਸੀਂ ਕਦੇ ਵੀ ਸਾਡੀ ਪਰਦੇਦਾਰੀ ਨੀਤੀ ਦੇਖ ਸਕਦੇ ਹੋ।